ਟੈਟੂ ਦਾ ਨਾਮ ਜਦੋਂ ਸੁਣੀਦਾ ਹੈ ਤਾਂ ਕਈ ਲੋਕਾਂ ਨੂੰ ਸੋਚ ਆਉਂਦੀ ਹੈ ਕਿ ਇਹ ਕਿਸੇ ਤਰ੍ਹਾਂ ਦਾ ਡੂੰਘਾ ਕਲਾਕਾਰੀ ਦਾ ਕੰਮ ਹੈ, ਪਰ ਅਸਲ ਵਿੱਚ ਇਹ ਫੌਜੀ ਡਰਿਲਾਂ ਅਤੇ ਸੰਗੀਤਕ ਪ੍ਰੋਗਰਾਮਾਂ ਦੀ ਇੱਕ ਸ਼ਾਨਦਾਰ ਪ੍ਰਦਰਸ਼ਨੀ ਹੈ। ਇਸ ਸਮਾਰੋਹ ਵਿੱਚ ਮਾਰਚਿੰਗ ਬੈਂਡ, ਪਾਈਪਸ ਅਤੇ ਡਰਮਜ਼, ਜਹਾਜ਼ ਵਾਹਕ ਯੁਨਿਟ, ਫੀਲਡ ਗਨ ਦੌੜ ਅਤੇ ਕੁੱਤਿਆਂ ਦੇ ਪ੍ਰਦਰਸ਼ਨ ਵੀ ਹੁੰਦੇ ਹਨ। ਇਹ ਸਾਰੇ ਤੱਤ ਮਿਲ ਕੇ ਦਰਸ਼ਕਾਂ ਲਈ ਇੱਕ ਬੇਮਿਸਾਲ ਅਤੇ ਮਨੋਰੰਜਕ ਤਜਰਬਾ ਬਣਾਉਂਦੇ ਹਨ।
ਇਹ ਅਨੌਖਾ ਸਮਾਰੋਹ 14 ਫਰਵਰੀ ਨੂੰ ਸ਼ਾਮ 6 ਵਜੇ ਅਤੇ 15 ਫਰਵਰੀ ਦਿਨ 2 ਵਜੇ ਸਪਾਟਰ ਪੀ ਪਲਸ ਲਾਈਵ ਜਿੱਥੇ ਪਹਿਲਾਂ ਰਿਸੋਰਟਸ ਵਰਲਡ ਅਰੀਨਾ ਕਿਹਾ ਜਾਂਦਾ ਸੀ, ਵਿਖੇ ਹੋਵੇਗਾ। ਇਸ ਮੌਕੇ ਤੇ ਇੱਥੇ ਵੱਖ-ਵੱਖ ਫੌਜੀ ਯੂਨਿਟਾਂ ਅਤੇ ਸੰਗੀਤਕਾਰਾਂ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੇ, ਜੋ ਦਰਸ਼ਕਾਂ ਨੂੰ ਇੱਕ ਨਾ ਭੁੱਲਣ ਵਾਲਾ ਅਨੁਭਵ ਦੇਵੇਗਾ। ਬਰਮਿੰਘਮ ਇਹੋ ਜਿਹੇ ਵੱਡੇ ਸਮਾਰੋਹਾਂ ਲਈ ਇੱਕ ਮਹੱਤਵਪੂਰਨ ਜਗ੍ਹਾ ਬਣ ਚੁੱਕਿਆ ਹੈ ਅਤੇ ਇਹ ਟੈਟੂ ਇਲਾਕਾਈ ਅਤੇ ਦੇਸ਼ ਭਰ ਤੋਂ ਲੋਕਾਂ ਨੂੰ ਇਕੱਠਾ ਕਰਨ ਦਾ ਸਰੋਤ ਹੈ।