GTC Punjabi UK
UK News

ਬੱਚਿਆਂ ਦੀ ਸੁਰੱਖਿਆ ਨਾ ਕਰਨ 'ਤੇ ਮਿਲ ਸਕਦੇ ਨੇ 500 ਪੌਂਡ ਜੁਰਮਾਨੇ

ਬੱਚਿਆਂ ਦੀ ਸੁਰੱਖਿਆ ਨਾ ਕਰਨ 'ਤੇ ਮਿਲ ਸਕਦੇ ਨੇ 500 ਪੌਂਡ ਜੁਰਮਾਨੇ
ਯੂਕੇ ਵਿੱਚ ਹੌਲੀਡੇ ਦੌਰਾਨ ਇਕ ਅਕਸਰ ਹੋਣ ਵਾਲੀ ਗਲਤੀ ਕਾਰਨ ਪਰਿਵਾਰਾਂ ਨੂੰ ਪੰਜ ਸੌ ਪੌਂਡ ਜ਼ੁਰਮਾਨਾ ਭੁਗਤਣਾ ਪੈ ਸਕਦਾ ਹੈ। ਗਰਮੀ ਦੇ ਮੌਸਮ ਦੇ ਸ਼ੁਰੂ ਹੋਣ ਨਾਲ ਬਹੁਤ ਸਾਰੇ ਪਰਿਵਾਰ ਘਰੇਲੂ ਯਾਤਰਾ ਜਾਂ ਵਿਦੇਸ਼ ਯਾਤਰਾ ਲਈ ਤਿਆਰ ਹੋ ਰਹੇ ਹਨ। ਇਸ ਦੌਰਾਨ ਬੱਚਿਆਂ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ, ਖਾਸ ਕਰਕੇ ਕਾਰ ਵਿੱਚ ਬੱਚਿਆਂ ਨੂੰ ਸਹੀ ਤਰੀਕੇ ਨਾਲ ਬੈਲਟ ਲਗਾਉਣਾ ਲਾਜ਼ਮੀ ਹੁੰਦਾ ਹੈ।

ਯੂਕੇ ਦੇ ਕਾਨੂੰਨ ਅਨੁਸਾਰ ਕਾਰ ਚਲਾਉਣ ਵਾਲੇ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਗੱਡੀ ਵਿੱਚ ਸਹੀ ਤਰੀਕੇ ਨਾਲ ਬੈਲਟ ਲਗਾ ਕੇ ਬਿਠਾਏ। ਮਰਕਰੀ ਕਾਰ ਸੈਂਟਰ ਵੱਲੋਂ ਦਿੱਤੇ ਗਏ ਚੇਤਾਵਨੀ ਅਨੁਸਾਰ, ਜੇ ਇਹ ਤਰਤੀਬ ਨਹੀਂ ਮੰਨੀ ਗਈ ਤਾਂ 100 ਪੌਂਡ ਤੋਂ ਲੈ ਕੇ ਜੇ ਮਾਮਲਾ ਅਦਾਲਤ ਤਕ ਗਿਆ ਤਾਂ ਪੰਜ ਸੌ ਪੌਂਡ ਤੱਕ ਜੁਰਮਾਨਾ ਵੀ ਲੱਗ ਸਕਦਾ ਹੈ।

ਇਸ ਸਬੰਧ ਵਿੱਚ ਪ੍ਰਾਪਤ ਕੀਤੇ ਡਾਟਾ ਮੁਤਾਬਕ 2022 ਤੋਂ 2025 ਤੱਕ ਬੱਚਿਆਂ ਦੀ ਸੇਫਟੀ ਬੈਲਟ ਦੇ ਉਲੰਘਣਾ ਕਰਦੇ ਹੋਏ ਅੱਕੜ 11,000 ਜ਼ੁਰਮਾਨੇ ਜਾਰੀ ਕੀਤੇ ਗਏ। ਮਰਕਰੀ ਕਾਰ ਸੈਂਟਰ ਦੇ ਮਾਲਕ ਨੀਲ ਹਚਿਨਸਨ ਨੇ ਦੱਸਿਆ ਕਿ ਬਹੁਤ ਸਾਰੇ ਮਾਪੇ ਇਹ ਸੋਚਦੇ ਹਨ ਕਿ ਬੱਚਿਆਂ ਨੇ ਆਪਣਾ ਬੈਲਟ ਸਹੀ ਤਰੀਕੇ ਨਾਲ ਲਾ ਲਿਆ ਹੈ, ਖ਼ਾਸ ਕਰਕੇ ਜੇ ਉਹ ਖੁਦ ਬੈਲਟ ਲਗਾਉਣ ਯੋਗ ਹੋਣ। ਪਰ ਇੱਕ ਮੁੜਿਆ ਹੋਇਆ ਜਾ ਅੱਧਾ ਸਹੀ ਤਰੀਕੇ ਨਾਲ ਕਿਸ਼ ਕੀਤਾ ਬੈਲਟ ਵੀ ਬੱਚਿਆਂ ਦੀ ਸੁਰੱਖਿਆ ਲਈ ਖਤਰਾ ਬਣ ਸਕਦਾ ਹੈ।

ਨੀਲ ਨੇ ਇਹ ਵੀ ਕਿਹਾ ਕਿ ਗਰਮੀ ਦੀ ਛੁੱਟੀਆਂ ਵਿੱਚ ਪਰਿਵਾਰ ਜ਼ਿਆਦਾ ਯਾਤਰਾ ਕਰਦੇ ਹਨ ਅਤੇ ਬੱਚੇ ਪਿੱਛੇ ਅਤੇ ਸਾਹਮਣੇ ਵਾਰ-ਵਾਰ ਬੈਠਦੇ ਉੱਤਰਦੇ ਰਹਿੰਦੇ ਹਨ। ਇਸ ਲਈ ਸੌਖੇ ਤਰੀਕੇ ਨਾਲ ਉਹਨਾਂ ਦੀ ਸੇਫਟੀ ਦੇ ਨਿਯਮਾਂ ਦੀ ਪਾਲਣਾ ਨਾ ਹੋਣ ਕਾਰਨ ਦੁਰਘਟਨਾ ਦਾ ਖ਼ਤਰਾ ਵੱਧ ਜਾਂਦਾ ਹੈ। ਉਹਨਾਂ ਨੇ ਸਲਾਹ ਦਿੱਤੀ ਕਿ ਗੱਡੀ ਚਲਾਉਣ ਤੋਂ ਪਹਿਲਾਂ ਸਭ ਬੈਲਟਾਂ ਦੀ ਜਾਂਚ ਕਰ ਲੋ ਅਤੇ ਬੱਚਿਆਂ ਦੀ ਸੁਰੱਖਿਆ ਲਈ ਬੱਚਿਆਂ ਦੀ ਦਰਵਾਜ਼ਿਆਂ ਦੇ ਲਾਕ ਵਰਗੀਆਂ ਵੀ ਸੁਰੱਖਿਆ ਵਿਵਸਥਾਵਾਂ ਦਾ ਇਸਤੇਮਾਲ ਕੀਤਾ ਜਾਵੇ।