GTC Punjabi UK
UK News

ਯੂਕੇ ’ਚ ਗਰਮੀ ਦੇ ਮੌਸਮ ਲਈ ਨੌਕਰੀਆਂ 31 ਫ਼ੀਸਦੀ ਘਟੀਆਂ

ਯੂਕੇ ’ਚ ਗਰਮੀ ਦੇ ਮੌਸਮ ਲਈ ਨੌਕਰੀਆਂ 31 ਫ਼ੀਸਦੀ ਘਟੀਆਂ
ਬਰਤਾਨਵੀ ਨੌਕਰੀ ਮੰਡੀ ਵਿੱਚ ਇਸ ਸਾਲ ਗਰਮੀ ਦੀਆਂ ਛੁਟੀਆਂ ਵਾਲੀਆਂ ਨੌਕਰੀਆਂ ਵਿਗਤ ਸਾਲ ਦੇ ਮੁਕਾਬਲੇ 31 ਫੀਸਦ ਘੱਟ ਹੋ ਗਈਆਂ ਹਨ। ਇਹ ਜਾਣਕਾਰੀ ਭਰਤੀ ਪਲੇਟਫਾਰਮ ਇੰਡੀਡ ਨੇ ਸੋਮਵਾਰ ਨੂੰ ਦਿੱਤੀ, ਜਿਸ ਵਿੱਚ ਦੱਸਿਆ ਗਿਆ ਕਿ ਨੌਜਵਾਨਾਂ ਲਈ ਇਹ ਚੁਣੌਤੀ ਵਧ ਰਹੀ ਹੈ। ਨੌਜਰੀਆਂ ਦੀ ਕੁੱਲ ਗਿਣਤੀ ਵਿੱਚ 11 ਫੀਸਦ ਦੀ ਕਮੀ ਹੋਈ ਹੈ, ਜੋ ਕਿ ਪਿਛਲੇ ਸਾਲ ਨਾਲੋਂ ਕਾਫੀ ਜ਼ਿਆਦਾ ਹੈ।

ਇੰਡੀਡ ਦੇ ਸੀਨੀਅਰ ਅਰਥਸ਼ਾਸਤ੍ਰੀ ਜੈਕ ਕੈਨੇਡੀ ਦੇ ਮੁਤਾਬਕ, ਨੌਕਰੀਦਾਤਾ ਇਸ ਮੁਸ਼ਕਲ ਘੜੀ ਵਿੱਚ ਨੌਜਵਾਨਾਂ ਦੀ ਭਰਤੀ ਘਟਾ ਰਹੇ ਹਨ। ਖਾਸ ਕਰਕੇ ਨੌਜਵਾਨ ਕਰਮਚਾਰੀਆਂ ਨੂੰ ਨੌਕਰੀ ਦੇ ਮੌਕੇ ਘੱਟ ਮਿਲ ਰਹੇ ਹਨ। ਇਸ ਨਾਲ ਨੌਕਰੀ ਦੀ ਮੰਡੀ ਵਿਚ ਅਸਥਿਰਤਾ ਵੱਧ ਰਹੀ ਹੈ ਅਤੇ ਨੌਜਵਾਨ ਆਪਣਾ ਰੁਜ਼ਗਾਰ ਬਣਾਉਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।

ਵਰਤਮਾਨ ਆਰਥਿਕ ਹਾਲਾਤਾਂ ਵਿੱਚ ਕੰਪਨੀਆਂ ਹੌਲੇ-ਹੌਲੇ ਭਰਤੀ 'ਚ ਕਟੌਤੀ ਕਰ ਰਹੀਆਂ ਹਨ ਤਾਂ ਜੋ ਖ਼ਰਚੇ ਘਟਾਏ ਜਾ ਸਕਣ। ਇਸ ਹਾਲਾਤ ਨੇ ਨੌਕਰੀ ਦੀ ਮੰਗ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਅੰਕੜਿਆਂ ਤੋਂ ਸਾਫ ਪਤਾ ਲਗਦਾ ਹੈ ਕਿ ਨੌਜਵਾਨਾਂ ਲਈ ਨੌਕਰੀਆਂ ਦੀ ਸੰਖਿਆ ਘੱਟ ਹੋ ਰਹੀ ਹੈ। ਇਹ ਮੰਗ ਅਤੇ ਪਹੁੰਚ ਵਧਾਉਣ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ।