ਡੈਲਾਵੇਅਰ ਸਟੇਟ ਪੁਲਿਸ ਦੇ ਸੁਪਰਿੰਟੈਂਡੈਂਟ ਕਾਲਨਲ ਵਿਲੀਅਮ ਕ੍ਰਾਟੀ ਦਾ ਕਹਿਣਾ ਹੈ ਕਿ ਹਰ ਕਿਸੇ ਨੂੰ ਸੁਣਿਆ ਜਾਣਾ ਅਤੇ ਸਮਝਿਆ ਜਾਣਾ ਚਾਹੀਦਾ ਹੈ। ਇਸ ਤਕਨੀਕ ਨਾਲ ਭਾਸ਼ਾ ਕਦੇ ਵੀ ਸੇਵਾ ਪ੍ਰਦਾਨ ਕਰਨ ਵਿੱਚ ਰੁਕਾਵਟ ਨਹੀਂ ਬਣੇਗੀ। ਉਹਨਾ ਨੇ ਕਿਹਾ ਕਿ ਇਹ ਸਾਫ ਸੂਚਨਾ ਦੇਣ ਅਤੇ ਸੁਰੱਖਿਆ ਯਕੀਨੀ ਬਣਾਉਣ ਵਿੱਚ ਬਹੁਤ ਕਾਰਗਰ ਸਾਬਿਤ ਹੋਵੇਗੀ।
ਅਮਰੀਕੀ ਜਨਗਣਨਾ ਅਨੁਸਾਰ, ਡੈਲਾਵੇਅਰ ਵਿੱਚ ਕਰੀਬ 15.1 ਫੀਸਦੀ ਘਰ ਅਜਿਹੇ ਹਨ ਜਿਹੜੇ ਮੁੱਖ ਤੌਰ 'ਤੇ ਅੰਗਰੇਜ਼ੀ ਤੋਂ ਇਲਾਵਾ ਹੋਰ ਭਾਸ਼ਾ ਬੋਲਦੇ ਹਨ। ਇੱਥੇ ਸਭ ਤੋਂ ਵੱਧ ਬੋਲੀਆਂ ਜਾਂਦੀਆਂ ਭਾਸ਼ਾਵਾਂ ਵਿੱਚ ਸਪੇਨੀ, ਮੈਨਡੇਰਨ, ਕੈਂਟੋਨੀਜ਼, ਹੈਤੀਅਨ ਕ੍ਰਿਓਲ ਅਤੇ ਵੈਸਟ ਅਫਰੀਕੀ ਭਾਸ਼ਾਵਾਂ ਸ਼ਾਮਲ ਹਨ। ਇਸ ਨਵੇਂ ਉਪਕਰਨ ਨਾਲ ਪੁਲਿਸ ਅਧਿਕਾਰੀਆਂ ਨੂੰ ਬਿਨਾਂ ਭਾਸ਼ਾਈ ਰੁਕਾਵਟ ਦੇ ਜ਼ਿਆਦਾ ਲੋਕਾਂ ਨਾਲ ਸੰਪਰਕ ਕਰਨ ਵਿੱਚ ਮਦਦ ਮਿਲੇਗੀ।